ਵਿਆਹ ਵਾਲੇ ਘਰ ਵਿੱਚ ਬਹੁਤ ਰੌਨਕ ਸੀ। ਸਾਰੇ ਰਿਸ਼ਤੇਦਾਰ ਵਿਆਹ ਵਾਲੇ ਘਰ ਆ ਰਹੇ ਸੀ। ਬਾਹਰ ਵਿਹੜੇ ਵਿੱਚ ਕੁੜੀਆਂ ਗਿੱਧਾ ਪਾ ਰਹੀਆਂ ਸਨ ਅਤੇ ਮੇਹੰਦੀ ਲਗਾ ਰਹੀਆਂ ਸਨ । ਬਜ਼ੁਰਗ ਔਰਤਾਂ ਬੋਲੀਆਂ ਪਾ ਰਹੀਆਂ ਸਨ ਅਤੇ ਢੋਲਕੀ ਵਜਾ
ਰਹੀਆਂ ਸਨ। ਵਿਆਹ ਵਾਲੀ ਕੁੜੀ ਆਪਣੇ ਕੱਪੜੇ ਪਾ ਰਹੀ ਸੀ ਅਤੇ ਆਪਣਾ ਸੋਨਾ ਪਾ ਰਹੀ ਸੀ. ਸਾਰੀਆਂ ਔਰਤਾਂ ਤਿਆਰ ਹੋ ਰਹੀਆਂ ਸਨ। ਹਲਵਾਈ ਜਲੇਬੀਆਂ ਅਤੇ ਪਕੋਰੇ ਬਣਾ ਰਿਹਾ ਸੀ। ਬਰਾਤ ਦਾ ਨਾਸ਼ਤਾ ਵੀ ਤਿਆਰ ਹੋ ਰਿਹਾ ਸੀ। ਸਾਰੇ ਬਚੇ ਬਾਹਰ ਖੇਡ ਰਹੇ ਸਨ ਅਤੇ ਆਦਮੀ ਤੰਬੂ ਲਗਾ ਰਹੇ ਸੀ। ਊਥੇ ਛੱਤ ਤੇ ਕੁਝ ਆਦਮੀ ਦਾਰੂ ਪੀ ਰਹੇ ਸਨ। ਸ਼ਾਮ ਨੂੰ ਜਵਾਨ ਮੁੰਡੇ ਕੁੜੀਆਂ ਦੀਜੇ ਦੇ ਗਾਣਿਆਂ ਤੇ ਨੱਚ ਰਹੇ ਸਨ। ਵਿਆਹ ਵਾਲੀ ਕੁੜੀ ਦੀ ਮਾਤਾ ਜੀ ਸਾਰਿਆਂ ਤੋਂ ਵਡਾਈ ਲੈ ਰਹੀ ਸੀ। ਵਿਆਹ ਵਾਲੀ ਕੁੜੀ ਦੇ ਮਾਪੇ ਨੌਕਰਾਂ ਨੂੰ ਸਵੇਰ ਦਾ ਕੰਮ ਸਮਝਾ ਰਹੇ ਸਨ। ਸਾਰੇ ਜਣੇ ਮੁੰਡੇ ਵਾਲਿਆਂ ਲਈ ਇੰਤਜ਼ਾਰ ਕਰ ਰਹੇ ਸਨ। ਸਾਰਿਆਂ ਕੁੜੀਆਂ ਵਿਆਹ ਵਾਲੇ ਮੁੰਡੇ ਨੂੰ ਦੇਖਣਾ ਚੌਨਦੀਆਂ ਸੀ।
No comments:
Post a Comment