HW 13
ਮੇਰੇ ਪਰਿਵਾਰ ਵਿੱਚ ਬਹੁਤ ਜਣੇ ਹਨ। ਮੈਂ ਆਪਣੇ ਮਾਤਾ ਜੀ, ਪਿਤਾ ਜੀ, ਭੈਣ ਅਤੇ ਭਰਾ ਨਾਲ ਰਹਿੰਦੀ ਹਾਂ। ਮੈਂ ਆਪਣੇ ਪਰੀਵਾਰ ਨੂੰ ਬਹੁਤ ਪਸੰਦ ਕਰਦੀ ਹਾਂ। ਮੇਰੇ ਪਿਤਾ ਜੀ ਦਾ ਬਹੁਤ ਗੰਭੀਰ ਸੁਭਆ ਹੈ, ਪਰ ਉਹ ਬਹੁਤ ਮਿਹਨਤੀ ਹਨ। ਉਹ ਸਾਡਾ ਧਿਆਨ ਰਾਖਦੇ ਹਨ। ਮੇਰੇ ਮਾਤਾ ਜੀ ਬਹੁਤ ਨੇਕਦਿਲ ਅਤੇ ਮਿਲਣਸਾਰ ਹਨ। ਮੇਰੀ ਮਾਤਾ ਜੀ ਨੂੰ ਕੰਮ ਤੇ ਜਾਣਾ ਪਸੰਦ ਹੈ। ਮੇਰਾ ਭਰਾ ਛੇ ਸਾਲਾਂ ਦਾ ਹੈ ਅਤੇ ਓਸ ਦਾ ਨਾਂ ਅਵੀਰ ਹੈ।ਅਵੀਰ ਬਹੁਤ ਸ਼ਰਾਰਤੀ ਹੈ ਪਰ ਉਹ ਸਨੇਹੀ ਹੈ। ਅਵੀਰ ਦਾ ਮਨ ਪਸੰਦ ਰੰਗ ਲਾਲ ਹੈ। ਓਸ ਨੂੰ ਖਿਡੌਣੇਆਂ ਨਾਲ ਖੇਡਣਾ ਪਸੰਦ ਹੈ। ਮੇਰੇ ਭੈਣ ਦਾ ਨਾਂ ਹਰਮਨ ਹੈ। ਹਰਮਨ ਤੇਰਾਂ ਸਾਲਾਂ ਦੀ ਹੈ ਅਤੇ ਓਸ ਨੂੰ ਪੜ੍ਹਨਾ ਪਸੰਦ ਹੈ। ਓਸ ਦੇ ਕੋਲ ਬਹੁਤ ਕਿਤਾਬਾਂ ਹਨ। ਓਸ ਨੂੰ ਲਾਲ ਰੰਗ ਪਸੰਦ ਨਹੀਂ ਹੈ। ਓਸ ਦਾ ਮਨ ਪਸੰਦ ਰੰਗ ਹਰਾ ਹੈ। ਹਰਮਨ ਨੂੰ ਖਾਨਾ ਖਾਣਾ ਵੀ ਬਹੁਤ ਪਸੰਦ ਹੈ। ਹਰਮਨ ਹੋਸ਼ਿਆਰ ਹੈ ਪਰ ਬਹੁਤ ਸੁਸਤ ਵੀ ਹੈ। ਮੈਂ ਵੀ ਹਰਮਨ ਵਾਂਗੋ ਸੁਸਤ ਹਾਂ। ਮੇਰਾ ਮਨ ਪਸੰਦ ਰੰਗ ਗੁਲਾਬੀ ਹੈ। ਮੈਂ ਸੌਣਾ ਪਸੰਦ ਕਰਦੀ ਹਾਂ। ਮੇਰਾ ਪਰਿਵਾਰ ਬਹੁਤ ਚੰਗਾ ਹੈ।
No comments:
Post a Comment