ਸਤ ਸ੍ਰੀ ਅਕਾਲ। ਮੇਰਾ ਨਾਂ ਅਰਸ਼੍ਪ੍ਰੀਤ ਹੈ।
ਜਿਸ ਇਲਾਕੇ ਵਿੱਚ ਮੈਂ ਰਹਿੰਦੀ ਹਾਂ, ਉਸ ਨੂੰ ਨੋਵਈ ਕਹਿੰਦੇ ਹਨ। ਇਹ ਇਲਾਕਾ ਦੇਤ੍ਰੋਇਤ ਸ਼ਹਿਰ ਦਾ ਇੱਕ ਹਿੱਸਾ ਹੈ। ਨੋਵਈ ਵਿੱਚ ਮੇਰਾ ਘਰ ਕ੍ਰੀਕ ਕ੍ਰੋਸ੍ਸਿੰਗ ਸੜਕ ਤੇ ਹੈ। ਮੇਰਾ ਆਂਢ-ਗੁਆਂਢ ਛੋਟਾ ਹੈ ਪਰ ਸਾਰੇ ਪਿਆਰ ਨਾਲ ਰਹਿੰਦੇ ਹਨ। ਇੰਡੀਅਨ ਲੋਕਾਂ ਦੀ ਗਿਣਤੀ ਇਸ ਇਲਾਕੇ ਵਿੱਚ ਘੱਟ ਹੈ ਅਤੇ ਪੰਜਾਬੀ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਮੇਰੇ ਘਰ ਤੋਂ ਸਕੂਲ ਬਹੁਤ ਨੇੜੇ ਹੈ ਅਤੇ ਖਾਨ-ਪੀਣ ਲਈ ਕਈ ਛੋਟੇ ਰੈਸਟੋਰੈਂਟ ਹਨ। ਮੇਰੇ ਘਰ ਦੇ ਕੋਲ ਇੱਕ ਬਹੁਤ ਵੱਡਾ ਮਾਲ ਹੈ ਤੇ ਇੰਡੀਅਨ ਦੁਕਾਨ ਵੀ ਹੈ। ਮੇਰੇ ਘਰ ਦੇ ਸਾਮ੍ਹਣੇ ਇੱਕ ਇੰਡੀਅਨ ਪਰਿਵਾਰ ਦਾ ਘਰ ਹੈ ਤੇ ਓਹ ਲੋਕ ਬਹੁਤ ਚੰਗੇ ਹਨ। ਮੇਰੇ ਘਰ ਦੀ ਸੜਕ ਦੇ ਨੁੱਕਰ ਤੇ ਇੱਕ ਵੱਡੀ ਪਾਰਕ ਹੈ ਜਿਸ ਦਾ ਨਾਂ ਫੁਏਰ੍ਸਤ ਪਾਰਕ ਹੈ। ਮੇਰੇ ਘਰ ਦੇ ਕੋਲ ਕੋਈ ਗੁਰਦਵਾਰਾ ਨਹੀਂ ਹੈ। ਮੈਨੂੰ ਆਪਣਾ ਇਲਾਕਾ ਬਹੁਤ ਪਸੰਦ ਹੈ ਕਿਉਂਕਿ ਇਥੋਂ ਦੇ ਲੋਕ ਬਹੁਤ ਮਿਲਣਸਾਰ ਹਨ ਅਤੇ ਇੱਕ ਦੂਜੇ ਦੀ ਬਹੁਤ ਇਜ਼ਤ ਕਰਦੇ ਹਨ।
No comments:
Post a Comment