ਮੇਰਾ ਨਾਂ ਪਰਮਵੀਰ ਹੈ। ਮੈਂ ਮਿਚੀਗਨ ਯੂਨੀਵਰਸਿਟੀ ਵਿੱਚ ਪੜ੍ਹਦਾ ਹਾਂ। ਮੇਰਾ ਪਰਿਵਾਰ ਛੋਟਾ ਹੈ। ਮੇਰੇ ਪਰਿਵਾਰ ਵਿੱਚ ਚਾਰ ਜਣੇ ਹਨ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ ਅਤੇ ਇੱਕ ਭੈਣ। ਮੇਰੇ ਪਿਤਾ ਜੀ ਬਹੁਤ ਹੁਸ਼ਿਆਰ ਅਤੇ ਮਿਹਨਤੀ ਹਨ। ਉਹਨਾਂ ਦਾ ਨਾਂ ਹਰਪਾਲ ਸਿੰਘ ਹੈ। ਉਹਨਾਂ ਨੂੰ ਗੋਲਫ ਖੇਡਣਾ ਬਹੁਤ ਪਸੰਦ ਹੈ। ਉਹ ਜਲੰਧਰ ਵਿੱਚ ਪੈਦਾ ਹੋਏ ਸੀ। ਮੇਰੇ ਮਾਤਾ ਜੀ ਬਹੁਤ ਨੇਕਦਿਲ ਇਨਸਾਨ ਹਨ। ਉਹਨਾਂ ਦਾ ਨਾਂ ਕਮਲਜੀਤ ਕੌਰ ਹੈ। ਉਹਨਾਂ ਨੂੰ ਬਾਜ਼ਾਰ ਜਾਣਾ ਅਤੇ ਖਾਣਾ ਪਕਾਉਣਾ ਬਹੁਤ ਪਸੰਦ ਹੈ। ਉਹ ਚੰਡੀਗੜ੍ਹ ਵਿੱਚ ਪੈਦਾ ਹੋਏ ਸੀ। ਮੇਰੀ ਭੈਣ ਦਾ ਨਾਂ ਰਵਨੀਤ ਕੌਰ ਹੈ। ਉਹ ਇੱਕ ਸਿਧੀ-ਸਾਦੀ, ਹੁਸ਼ਿਆਰ ਕੁੜੀ ਹੈ। ਮੇਰੀ ਭੈਣ ਵਿਆਹੀ ਹੈ ਤੇ ਉਸਦਾ ਇੱਕ ਛੋਟਾ ਮੁੰਡਾ ਵੀ ਹੈ। ਉਹ ਚਿਕਾਗੋ ਵਿੱਚ ਰਹਿੰਦੀ ਹੈ। ਮੇਰਾ ਪਰਿਵਾਰ ਇੱਕ ਸੁਖੀ ਪਰਿਵਾਰ ਹੈ। ਮੇਰੇ ਪਰਿਵਾਰ ਵਿੱਚ ਬਹੁਤ ਜਿਆਦਾ ਪਿਆਰ ਹੈ।
No comments:
Post a Comment