ਸਤ ਸ਼੍ਰੀ ਅਕਾਲ। ਮੇਰਾ ਨਾਮ ਬਲਦੀਪ ਹੈ। ਮੇਰਾ ਘਰ ਲੁਧਿਆਣੇ ਵਿੱਚ ਹੈ। ਅੱਜ ਮੈਂ ਤੁਹਾਨੂੰ ਆਪਣੇ ਆਂਡ-ਗਵਾਂਡ ਬਾਰੇ ਦਸਣ ਜਾ ਰਿਹਾ ਹਾਂ। ਮੇਰੇ ਘਰ ਦੇ ਆਸੇ ਪਾਸੇ ਕੋਈ ਫ਼ੈਕਟਰੀ ਨਹੀ ਹੈ , ਸਾਰੇ ਘਰ ਹੀ ਨੇ ਅਤੇ ਇੱਕ ਵੱਡਾ ਬਗੀਚਾ ਹੈ ਜਿੱਥੇ ਛੁੱਟੀ ਵਾਲੇ ਦਿਨ ਓਹ ਬਗੀਚਾ ਰੌਣਕ ਨਾਲ ਭਰਿਆ ਹੀ ਰਿਹੰਦਾ ਹੈ , ਕੁੱਜ ਬੱਚੇ ਓੱਥੇ ਬੈਟ ਬੌਲ ਖੇਡਦੇ ਹਨ ਅਤੇ ਕੁੱਜ ਬਜੁਰਗ ਸੈਰ ਕਰਦੇ ਹਨ। ਸਾਡੇ ਇਲਾਕੇ ਵਿੱਚ ਸਾਰੇ ਪਾਸੇ ਘਰ ਹੌਣ ਕਰਕੇ ਬਹੁਤ ਸ਼ਾਂਤੀ ਹੈ। ਮੇਰੇ ਘਰ ਦੇ ਨਾਲ ਸਾਰੇ ਪੰਜਾਬੀ ਹੀ ਰਿਹੰਦੇ ਹਨ। ਜਦੋ ਸ਼ਾਮ ਹੋ ਜਾਂਦੀ ਹੈ , ਸਾਰੇ ਬੱਚੇ ਮੌਜਾ ਕਰਦੇ ਹਨ , ਸਾਰੀਆ ਦੀਆ ਦਾਦੀਆ ਇੱਕ ਦੂਸਰੇ ਨਾਲ ਚੁਗਲੀਆ ਕਰਦੀਆ ਹਨ ਕਿਓ ਕੀ ਓਹਨਾ ਨੂੰ ਇਹੀ ਆਉਂਦਾ ਹੈ ਅਤੇ ਆਦਮੀ ਗੱਪਾ ਮਾਰਦੇ ਹਨ। ਮੇਰੇ ਘਰ ਦੇ ਸਾਹਮਣੇ ਅਤੇ ਮੇਰੇ ਘਰ ਦੇ ਸੱਜੇ ਪਾਸੇ ਇੱਕ ਵੱਡਾ ਪਰੀਵਾਰ ਰਿਹੰਦਾ ਹੈ। ਸਾਡਾ ਓਹਨਾ ਨਾਲ ਬਹੁਤ ਪਿਆਰ ਹੈ। ਜਦੋ ਮੇਰੇ ਘਰ ਵਿੱਚ ਦਾਲ-ਸਬਜੀਆ ਵਧੀਆ ਨਹੀ ਬਣਦੀਆ ਫੇਰ ਮੇਰੀ ਰੋਟੀ ਸਾਹਮਣੇ ਹੁੰਦੀ ਹੈ ਤੇ ਇੱਦਾ ਹੀ ਜਦੋ ਓਹਨਾ ਦੇ ਘਰੇ ਦਾਲ-ਸਬਜੀਆ ਵਧੀਆ ਨਹੀ ਬਣਦੀਆ ਤੇ ਓਹਨਾ ਦੇ ਬਚੀਆ ਦੀਆ ਰੋਟੀਆ ਸਾਡੇ ਘਰੇ ਹੁੰਦੀ ਹੈ। ਬਸ ਇਹਨਾ ਹੀ ਚੀਜ਼ਾ ਕਰਕੇ ਸਾਡੇ ਆਂਡ-ਗਵਾਂਡ ਨਾਲ ਬਹੁਤ ਪਿਆਰ ਹੈ।
ਬਗੀਚੇ ਵਿਚ ਕਿਸ ਕਿਸਮ ਦੇ ਪੌਦੇ ਹਨ ?
ReplyDeleteਬਗੀਚੇ ਵਿੱਚ ਗੁਲਾਬ ਦੇ ਪੌਦੇ ਅਤੇ ਦੁਪੇਹਰ ਘਿੜੀ ਦੇ ਪੌਦੇ ਲੱਗੇ ਹੋਏ ਹਨ।
ReplyDelete