ਮੇਰਾ ਨਾਂ ਪਰਮਵੀਰ ਸਿੰਘ ਹੈ। ਮੈਂ ਇੱਕ ਵਿਦਿਆਰਥੀ ਹਾਂ। ਮੈਂ ਮਿਸ਼ੀਗਨ ਯੂਨੀਵਰਸਿਟੀ ਵਿੱਚ ਪਢ਼ਦਾ ਹਾਂ। ਮੈਂ ਚੰਡੀਗੜ੍ਹ ਤੋਂ ਹਾਂ। ਮੈਨੂ ਕ੍ਰਿਕਟ ਖੇਡਣੀ ਪਸੰਦ ਹੈ। ਮੇਰਾ ਕਮਰਾ ਛੋਟਾ ਹੈ ਪਰ ਬਹੁਤ ਸਾਫ ਅਤੇ ਸੋਹਣਾ ਹੈ। ਇੱਕ ਕੰਧ ਚਿੱਟੀ ਹੈ ਦੂਸਰੀ ਪੀਲੀ ਹੈ। ਚਿੱਟੀ ਕੰਧ ਤੇ ਇੱਕ ਟੀਵੀ ਹੈ। ਪੀਲੀ ਕੰਧ ਤੇ ਇੱਕ ਘੜੀ ਅਤੇ ਕੁਝ ਤਸਵੀਰਾਂ ਹਨ। ਮੇਰੇ ਕਮਰੇ ਵਿੱਚ ਇੱਕ ਪਲੰਗ ਅਤੇ ਇੱਕ ਪੱਖਾ ਹੈ। ਪਲੰਗ ਤੇ ਦੋ ਸਰਹਾਣੇ ਹਨ ਅਤੇ ਇੱਕ ਕੰਬਲ ਹੈ। ਕਮਰੇ ਵਿੱਚ ਮੇਜ਼ ਅਤੇ ਦੋ ਕੁਰਸੀਆਂ ਹਨ। ਮੇਜ਼ ਤੇ ਚਾਰ ਕਿਤਾਬਾਂ ਅਤੇ ਕੁਝ ਜ਼ਰੂਰੀ ਚੀਜ਼ਾਂ ਹਨ। ਕਮਰੇ ਵਿੱਚ ਇੱਕ ਅਲਮਾਰੀ ਅਤੇ ਇੱਕ ਕੀਮਤੀ ਕੰਪਿਊਟਰ ਹੈ। ਅਲਮਾਰੀ ਵਿੱਚ ਮੇਰੇ ਨਵੇਂ ਕਪੜੇ ਹਨ। ਕਮਰੇ ਵਿੱਚ ਇੱਕ ਬੂਹਾ ਅਤੇ ਇੱਕ ਖਿੜਕੀ ਵੀ ਹੈ। ਮੈਨੂ ਮੇਰਾ ਕਮਰਾ ਬਹੁਤ ਪਸੰਦ ਹੈ।

No comments:
Post a Comment